Wednesday, October 21, 2020

Constitution drafting of Panthic political party in Punjab, India.

 https://sikholarship.raisely.com/

ਪੰਜਾਬ ਦੀ ਸੁਭਾਗੀ ਧਰਤੀ ਮੁੱਢ -ਕਦੀਮ ਤੋਂ ਹੀ ਆਜ਼ਾਦ ਅਤੇ ਖੁੱਲ੍ਹੇ-ਡੁੱਲ੍ਹੇ ਵਿਚਾਰਾਂ ਦੀ ਧਾਰਨੀ ਰਹੀ ਹੈ। ਊਚ-ਨੀਚ, ਸੁੱਚ-ਭਿੱਟ ਅਤੇ ਹਰ ਕਿਸਮ ਦੀ ਗ਼ੁਲਾਮੀ ਨੂੰ ਨਕਾਰਨਾ, ਆਪਣੀ ਖ਼ੁਦਮੁਖ਼ਤਿਆਰੀ ਨੂੰ ਜਾਨ ਹੂਲ ਕੇ ਕਾਇਮ ਰੱਖਣਾ ਅਤੇ ਕਿਸੇ ਨੂੰ ਆਪਣੇ ਵੱਸ ਕਰਨ ਦੀ ਇੱਛਾ ਨੂੰ ਉਸੇ ਦ੍ਰਿੜ੍ਹਤਾ ਨਾਲ ਤਿਆਗ ਦੇਣਾ ਪੰਜਾਬੀ ਸੁਭਾਅ ਦਾ ਖਾਸਾ ਰਿਹਾ ਹੈ। ਵੈਦਕਿ ਸੱਭਿਅਤਾ ਵਾਲੇ ਪੰਜਾਬ ਤੋਂ ਇਸ ਹੱਦ ਤੱਕ ਬਦਜ਼ਨ ਸਨ ਕਿ ਪੰਜਾਬੀਆਂ ਨੂੰ ‘ਚੋਰ, ਵਾਹਿਕਾ’ ਵਰਗੇ ਨਾਵਾਂ ਨਾਲ ਪੁਕਾਰਦੇ ਸਨ। ਪੰਜਾਬ ਹੋ ਕੇ ਗੰਗਾ-ਜਮੁਨਾ ਖਿੱਤੇ ਵਿੱਚ ਵਾਪਸ ਗਏ ਦੀ ਵੈਦਿਕ ਵਿਧੀ ਅਨੁਸਾਰ ਸ਼ੁੱਧੀ ਕੀਤੀ ਜਾਂਦੀ ਸੀ। ਬੁੱਧ ਧਰਮ ਨੂੰ ਪੰਜਾਬ ਨੇ ਮਹਾਂਯਾਨ ਦੇ ਖੰਭ ਲਾਏ ਜਿਸ ਸਦਕਾ ਇਹ ਸੰਸਾਰ ਭਰ ਵਿੱਚ ਫ਼ੈਲਿਆ।

ਗੰਗਾ ਦੀ ਤਹਿਜ਼ੀਬ ਨੇ ਹਿੰਦ ਵਿੱਚ ਓਸ ਵੇਲੇ ਦੇ ਸਭ ਤੋਂ ਮੁਫ਼ੀਦ ਬੁੱਧ ਧਰਮ ਦਾ ਨਾਸ਼ ਕਰ ਕੇ ਗ਼ੁਲਾਮੀਕਰਣ ਅਤੇ ਗ਼ੁਲਾਮ ਹੋਣ ਦਾ ਚੰਦਰਾ ਰਾਹ ਅਖ਼ਤਿਆਰ ਕੀਤਾ। ਊਚ-ਨੀਚ, ਜਾਤ-ਪਾਤ ਅਤੇ ਸੁੱਚ-ਭਿੱਟ ਦੀਆਂ ਵੰਡੀਆਂ ਪਾ ਕੇ ਕਲਪਿਤ ਦੇਵਤਿਆਂ ਦੀ ਮੱਕਾਰ ਪੁਜਾਰੀ ਜਮਾਤ ਸਿਰਜੀ। ਬ੍ਰਾਹਮਣਵਾਦ ਨੇ ਆਪਣੇ ਲੋਕਾਂ ਨੂੰ ਗ਼ੁਲਾਮ ਬਣਾਇਆ ਅਤੇ ਉਹਨਾਂ ਉੱਤੇ ਉਹ ਜ਼ੁਲਮ ਢਾਏ ਜਿਹੜੇ ਕਦੇ ਕਿਸੇ ਦੁਸ਼ਮਣ ਨੇ ਵੀ ਆਪਣੇ ਅਧੀਨ ਲੋਕਾਂ ਉੱਤੇ ਨਹੀਂ ਸਨ ਢਾਏ। ਨਤੀਜੇ ਵਜੋਂ ਕੁੱਲ ਹਿੰਦ ਸਿਆਸੀ ਤੌਰ ਉੱਤੇ ਪਰ-ਅਧੀਨ ਹੋ ਗਈ ਅਤੇ ਆਪਣੀ ਆਤਮਾ ਨੂੰ ਲਤਾੜ ਕੇ ਘੱਟੋ-ਘੱਟ 900 ਸਾਲ ਤੱਕ ਪਰ-ਅਧੀਨ ਰਹੀ।
 
ਆਪਣੇ ਪਰ-ਉਪਕਾਰੀ ਸੁਭਾਅ ਅਨੁਸਾਰ ਪੰਜਾਬ ਨੇ ਮਨੁੱਖ ਦੀ ਧਾਰਮਕ, ਸਿਆਸੀ, ਸਮਾਜਕ ਅਤੇ ਆਰਥਕ ਗ਼ੁਲਾਮੀ ਨੂੰ ਸਦਾ ਲਈ ਖ਼ਤਮ ਕਰਨ ਖਾਤਰ ਇੱਕ ਵੱਡੀ ਮੁਹਿੰਮ ਗੁਰੂ ਨਾਨਕ ਦੀ ਅਗਵਾਈ ਹੇਠ ਵਿੱਢੀ। 240 ਸਾਲਾਂ ਦੀ ਨਾਨਕ ਦੀ ਘਾਲਣਾ ਰੰਗ ਲਿਆਈ ਅਤੇ ਗੁਰੂ ਦੇ ਬੰਦੇ ਨੇ ਸੰਸਾਰ ਦਾ ਪਹਿਲਾ ਲੋਕ-ਰਾਜ ਕਾਇਮ ਕੀਤਾ। ਪਰ ਹਨੇਰੇ ਦੇ ਆਦੀਆਂ ਨੇ ਮੁਗ਼ਲ ਹਕੂਮਤ ਨੂੰ ਪੂਰਾ ਸਹਿਯੋਗ ਦੇ ਕੇ ਏਸ ਦਾ ਵਕਤੀ ਖ਼ਾਤਮਾ ਕਰਵਾਇਆ। ਠੂੰਹੇਂ ਦੇ ਡੰਗ ਨੂੰ ਵਿਸਾਰ ਕੇ ਗੁਰਸਿੱਖਾਂ ਨੇ ਜਨ-ਜਨ ਦੇ ਰਾਜ ਨੂੰ ਮਣਾਂ-ਮੂੰਹੀਂ ਲਹੂ ਵਗਾ ਕੇ ਤਸੱਵਰ ਅਤੇ ਹਕੀਕਤ, ਦੋਹਾਂ ਵਿੱਚ ਕਾਇਮ ਰੱਖਿਆ। ਇੱਕ ਵਾਰ ਪੌਣੀ ਕੁ ਸਦੀ ਲੋਕ ਫੇਰ ਖ਼ਾਲਸੇ ਦੀ ਦੇਖ-ਰੇਖ ਹੇਠ ਆਪ ਤਖ਼ਤ ਉੱਤੇ ਬੈਠੇ। ਪਰ ਬ੍ਰਾਹਮਣੀ ਤਹਿਜ਼ੀਬ ਨੇ ਨਵੇਂ-ਨਕੋਰ ਗੋਰੇ-ਗੋਰੇ ਮਾਲਕ ਲੱਭ ਲਏ ਸਨ। ਆਜ਼ਾਦੀ ਨਾਲੋਂ ਉਹਨਾਂ ਨੂੰ ਨਵੇਂ ਮਾਲਕ ਪਸੰਦ ਸਨ। ਤ੍ਰਿਸ਼ੂਲਾਂ ਫ਼ੇਰ ਫ਼ੰਨ ਫ਼ੈਲਾਅ ਕਾਲੇ ਨਾਗ ਬਣ ਉੱਡੀਆਂ। ਪਲ਼ੋ-ਪਲ਼ੀ ਲੋਕ-ਰਾਜ ਨੂੰ ਖ਼ਤਮ ਕਰ ਦਿੱਤਾ ਗਿਆ।

ਪੰਜਾਬ ਨੇ ਵੀ ਆਪਣੀ ਬਾਣ ਨਾ ਛੱਡੀ। ਇੱਕ ਵਾਰ ਫ਼ੇਰ ਇੱਕੋ ਸਦੀ ਦੀ ਜੱਦੋ-ਜਹਿਦ ਬਾਅਦ ਦੁਬਾਰਾ ਕੁਰਬਾਨੀਆਂ ਦੇ ਕੇ ਹਿੰਦ ਦੀ ਜਨਤਾ ਨੂੰ 100 ਸਾਲ ਦੀ ਗ਼ੁਲਾਮੀ ਵਿੱਚੋਂ ਕੱਢਿਆ। ਐਤਕੀਂ, ਸਦੀਵੀ ਗ਼ੁਲਾਮੀ ਪਸੰਦ ਅਹਿਲੇ-ਹਿੰਦ ਨੇ ਬਾਰ-ਬਾਰ ਮਿੱਠੀ ਨੀਂਦ ਹਰਾਮ ਕਰਨ ਵਾਲਿਆਂ ਦਾ ਹੀ ਫ਼ਸਤਾ ਵੱਢਣ ਦੀ ਭੀਸ਼ਮ-ਪ੍ਰਤਿੱਗਿਆ ਕਰ ਲਈ। ਹੁਣ ਉਹ ਪ੍ਰਮੁੱਖ ਗੁਰਦ੍ਵਾਰੇ ਢਾਅ ਕੇ ਨੌ-ਜਵਾਨ ਗੁਰਸਿੱਖਾਂ ਦਾ, ਮੁਗ਼ਲਾਂ-ਅਫ਼ਗਾਨੀਆਂ ਦੀ ਤਰਜ਼ ਉੱਤੇ, ਕਤਲੇਆਮ ਕਰ ਕੇ ਰਹਿੰਦੇ ਗੁਰਧਾਮਾਂ ਤੋਂ ਝੂਠੇ ਮਿਥਿਹਾਸ ਦਾ ਪ੍ਰਚਾਰ ਕਰਵਾ ਕੇ ਗੁਰ-ਉਪਦੇਸ਼ ਨੂੰ ਸਦਾ ਲਈ ਦਫ਼ਨ ਕਰਨ ਦੇ ਮਨਸੂਬੇ ਜ਼ਿਹਨ ਵਿੱਚ ਵਸਾ ਤੁਰੇ। ਸਭ ਤੋਂ ਕਾਰਗਰ ਹਥਿਆਰ ਵਜੋਂ ਉਹਨਾਂ ਨੇ ਪਹਿਲੋਂ ਦੌਲਤਾਂ ਦੇ ਅੰਬਾਰ ਦੇ ਕੇ ਸਿੱਖ ਆਗੂ ਖ਼ਰੀਦੇ ਅਤੇ ਕੁਹਾੜੇ ਦੇ ਦਸਤੇ ਵਜੋਂ ਉਹਨਾਂ ਨੂੰ ਵਰਤ ਕੇ, ਨਿਝੱਕ ਹੋ ਕੇ, ਸਿੱਖਾਂ ਦੇ ਆਹੂ ਲਾਹੇ। ਪੰਜਾਬ ਨੂੰ ਇਸ ਨਾਪਾਕ ਜੋੜੀ ਨੇ ਲੁੱਟਿਆ, ਕੁੱਟਿਆ ਅਤੇ ਬੇਪੱਤ ਕੀਤਾ। ਇੱਕ ਗੁੱਝਾ ਕਤਲੇਆਮ 1982 ਵਿੱਚ ਆਰੰਭਿਆ ਜਿਸ ਨੂੰ ਆਨੇ-ਬਹਾਨੇ ਅੱਜ ਤੱਕ ਕਾਇਮ ਰੱਖਿਆ ਜਾ ਰਿਹਾ ਹੈ।

ਪੰਜਾਬ ਲਹੂ-ਲੁਹਾਨ ਹੈ। ਪਲੀਤ ਤਰਕੀਬਾਂ ਰਾਹੀਂ ਸਿੱਖੀ ਦਾ ਮੁਕੰਮਲ ਪਰਉਪਕਾਰੀ ਸੁਨੇਹਾ ਦੱਬੇ-ਕੁਚਲਿਆਂ ਦੀ ਪਹੁੰਚ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਇਉਂ ਇੱਕ ਵਾਰ ਫ਼ਿਰ ਗ਼ੁਲਾਮੀ ਦੇ, ਭੁੱਖਮਰੀ ਦੇ, ਜਹਾਲਤ ਦੇ ਸੰਗਲ ਢਾਲੇ ਜਾਣ ਲੱਗੇ ਹਨ। ਹਿੰਦ ਤਕਰੀਬਨ 1000 ਈਸਵੀ ਤੱਕ ਪਿਛਾਂਹ ਧੱਕੀ ਜਾ ਚੁੱਕੀ ਹੈ। ਨਿਹੱਥਲ ਪੰਜਾਬ ਨੇ ਤਾਂ ਕੀ ਕਰਨਾ ਸੀ, ਵੱਡੇ-ਵੱਡੇ ਲੋਕ-ਨੁਮਾਇੰਦਗੀ ਦੇ ਦਾਅਵੇਦਾਰ ਏਸ ਤਰ੍ਹਾਂ ਅਹਿੱਲ ਮੂਰਤੀਆਂ ਹੋ ਗਏ ਹਨ ਜਿਸ ਤਰ੍ਹਾਂ ਪੰਜਾਬ ਦੀ ਧੀ ਦ੍ਰੋਪਤੀ ਦੇ ਚੀਰ-ਹਰਣ ਵੇਲੇ ਭੀਸ਼ਮ ਪਿਤਾਮਾ, ਦ੍ਰੋਣਾਚਾਰਯਾ, ਕ੍ਰਿਪਾਚਾਰਯਾ ਸਮੇਤ ਅਹਿਲੇ ਕਰਮ, ਅਹਿਲੇ ਬਜ਼ਮ ਪੱਥਰਾ ਗਏ ਸਨ।

ਅੱਜ ਵੀ ਜੇ ਡੂੰਘੀ ਖੱਡ ਵੱਲ ਧੱਕੀ ਜਾ ਰਹੀ ਹਿੰਦ ਨੂੰ ਕੋਈ ਧਰਵਾਸ ਦੇ ਸਕਦਾ ਹੈ ਤਾਂ ਖ਼ਾਲਸੇ ਦੇ ਸਹਿਯੋਗ ਨਾਲ ਕੇਵਲ ਪੰਜਾਬ ਹੀ ਦੇ ਸਕਦਾ ਹੈ। ਪੰਜਾਬ ਨੂੰ ਆਪਾ ਛੱਡ ਕੇ, ਗੁਰ-ਉਪਦੇਸ਼ ਵਿੱਚ ਇਸ਼ਨਾਨ ਕਰ ਕੇ, ਇੱਕ ਵਾਰ ਹੋਰ ਪਰ-ਉਪਕਾਰ ਦੇ ਮੈਦਾਨ ਵਿੱਚ ਉਤਾਰਨ ਲਈ ਇੱਕ ਨਵੀਂ-ਨਕੋਰ ਸਿਆਸੀ ਤਨਜ਼ੀਮ ਦੀ ਸਖ਼ਤ ਲੋੜ ਹੈ। ਅਸੀਂ ਅਕਾਲ ਤੋਂ ਡਰ ਕੇ ਪ੍ਰਣ ਕਰਦੇ ਹਾਂ ਕਿ ਲੋਕਾਂ ਦੇ ਸਹਿਯੋਗ ਨਾਲ ਅਸੀਂ ਕੇਵਲ ਚੰਦ ਸਾਲਾਂ ਵਿੱਚ ਪੰਜਾਬ ਦੀ ਨੁਹਾਰ ਬਦਲ ਦੇਵਾਂਗੇ ਅਤੇ ਨਾਲੋ-ਨਾਲ ਹਿੰਦ ਦੀ ਹੋਂਦ ਉੱਤੇ ਛਾਏ ਗਹਿਰੇ, ਕਾਲੇ ਬੱਦਲਾਂ ਨੂੰ ਵੀ ਟਾਲ ਦੇਵਾਂਗੇ। ਅਜੇ ਕੱਲ੍ਹ ਦੀ ਗੱਲ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਅਤੇ ਰਣਜੀਤ ਸਿੰਘ ਨੇ ਏਥੇ ‘ਸਤਜੁਗ ਵਰਤਾਇਆ’ ਸੀ।

ਪੰਜਾਬ ਦੀਓ ਸੁਘੜ ਸੁਆਣੀਓ, ਦਿਆਨਤਦਾਰ ਲੋਕੋ! ਤੁਸੀਂ ਗੁਰੂ, ਭਗਤ, ਪੀਰ, ਰਿਸ਼ੀ, ਮੁਨੀ ਮਨਾ ਕੇ ਸਾਡੇ ਨਿਰੋਲ ਸ਼ਾਂਤਮਈ ਅੰਦੋਲਨ ਲਈ ਆਪਣੇ ਬਿਹਤਰੀਨ ਪੁੱਤ ਅਤੇ ਧੀਆਂ ਦਿਉ। ਅਸੀਂ ਇਹਨਾਂ ਨੂੰ ਜ਼ਰੂਰੀ ਸਿਆਸੀ ਪ੍ਰਕਿਰਿਆ ਵਿੱਚੋਂ ਲੰਘਾ ਕੇ ਤਖ਼ਤ ਆਰੂਢ ਕਰਾਂਗੇ ਅਤੇ ਫ਼ਤਹਿ ਹੁੰਦਿਆਂ ਹੀ ਤੁਹਾਡੇ ਉਹ ਦਿਨ ਮੋੜ ਕੇ ਲਿਆਵਾਂਗੇ ਜਿਨ੍ਹਾਂ ਦੀ ਕਲਪਨਾ ਸੰਸਾਰ ਦੇ ਬਿਹਤਰੀਨ ਫ਼ਲਸਫ਼ਿਆਂ ਨੇ ਕੀਤੀ ਹੈ ਅਤੇ ਜਿਨ੍ਹਾਂ ਨੁੰ ਤੁਸੀਂ ਘੱਟੋ-ਘੱਟ ਇੱਕ ਸਦੀ ਹੰਢਾਇਆ ਹੈ। ਆਤਮ ਹੱਤਿਆ ਕਰਨ ਦੇ ਰਾਹ ਪਈ ਹਿੰਦ ਨੂੰ ਰੋਕਣ ਦਾ ਗੁਣਾ ਇੱਕ ਹੋਰ ਵਾਰੀ ਇਤਿਹਾਸ ਨੇ ਤੁਹਾਡੇ ਉੱਤੇ ਪਾਇਆ ਹੈ। ਏਸ ਲਲਕਾਰ ਨੂੰ ਕਬੂਲ ਕਰੋ ਅਤੇ ਸਹੀ ਮਾਅਨਿਆਂ ਵਿੱਚ ਲੋਕ-ਰਾਜ ਸਥਾਪਤ ਕਰ ਕੇ ਦੁਨੀਆ ਨੂੰ ਹੈਰਾਨ ਕਰ ਦਿਉ। ਰੱਬ ਰਾਖਾ!
- ਸਰਦਾਰ ਗੁਰਤੇਜ ਸਿੰਘ ਸਾਬਕਾ ਆਈ ਏ ਐਸਪਿ੍ਥਮੇ ਪੰਥ ।
ਮੇਰੇ ਪੰਜਾਬੀ ਭੈਣੋ ਤੇ ਵੀਰੋ, ਕੀ ਤੁਸੀਂ ਵੀ ਪੰਥ ਨੂੰ, ਪੰਜਾਬ ਨੂੰ, ਦਰਪੇਸ਼ ਚੁਣੌਤੀਆਂ ਨੂੰ ਮਹਿਸੂਸ ਕਰ ਰਹੇ ਹੋ ? ਕੀ ਤੁਸੀਂ ਨਿੱਤ ਰੁਲ੍ਹਦੀਆਂ ਪੱਗਾਂ ਤੇ ਚੁੰਨੀਆਂ ਨੂੰ ਵੇਖ ਕੇ ਬਿਹਬਲ ਹੋ ਰਹੇ ਹੋ ? ਕੀ ਖੁਰ ਰਹੇ ਪੰਜਾਬ ਦਾ ਤਮਾਸ਼ਾ ਵੇਖ ਰਹੀਆਂ ਖੁਸਰੀਆਂ ਸਰਕਾਰਾਂ ਨੂੰ ਵੇਖਕੇ ਤੁਸੀਂ ਵੀ ਲਹੂ ਦਾ ਘੁੱਟ ਪੀ ਰਹੇ ਹੋ ?
ਸਾਥੀਓ ! ਕੇਵਲ ਦੁੱਖ ਮਹਿਸੂਸ ਕਰਨ ਨਾਲ ਕੁੱਝ ਬਦਲਣ ਨਹੀਂ ਲਗਿਆ । ਇਸ ਦੁੱਖ ਅਤੇ ਵੇਦਨਾ ਦਾ ਤੁਹਾਨੂੰ ਕਮਾਨ ਬਣਾ ਕੇ ਤੀਰ ਚਲਾਉਣੇ ਪੈਣੇ ਹਨ । ਤਨ-ਮਨ-ਧਨ ਨਾਲ ਅਜਿਹੇ ਯਤਨ ਅਰੰਭਣੇ ਪੈਣਗੇ ਜੋ ਜ਼ਮੀਨੀ ਪੱਧਰ ਤੇ ਸਿਆਸਤ ਨੂੰ ਪ੍ਰਭਾਵਿਤ ਕਰਨ । ਅਜਿਹਾ ਹੀ ਇਕ ਯਤਨ ਅਸੀਂ ਕੁਝ ਮਹੀਨੇ ਪਹਿਲਾਂ ਆਰੰਭਿਆ ਹੈ ।
  ਪਹਿਲੇ ਪੜਾਅ ਵਿੱਚ ਵੱਖ-ਵੱਖ ਵਿਦਵਾਨਾਂ ਨਾਲ ਵਿਚਾਰ ਗੋਸ਼ਟੀਆਂ ਕਰਕੇ ਇਹ ਨਤੀਜਾ ਕੱਢਿਆ ਕਿ, ਪੰਥਕ ਸਿਆਸਤ ਦੇ ਕੁੱੱਝ ਵਿਅਕਤੀਆਂ ਜਾਂ ਪਰਿਵਾਰਾਂ ਤਕ ਸੀਮਤ ਹੋਣ ਦਾ ਬਹੁਤ ਵੱਡਾ ਕਾਰਨ, ਪੰਥਕ ਸਿਆਸੀ ਦਲਾਂ ਦਾ ਗੈਰ ਸਿਧਾਂਤਕ ਸਵਿੰਧਾਨ ਅਤੇ ਇਸਦਾ ਗ਼ੈਰਜਮਹੂਰੀ ਬੁਨਿਆਦੀ ਢਾਂਚਾ ਹੈ ।
  ਇਸ ਪ੍ਰਕਿਰਿਆ ਵਿੱਚ ਸਿੱਖ ਸਿਆਸੀ ਦਲ ਮਸਲਨ ਸੋ੍ਮਣੀ ਅਕਾਲੀ ਦਲ ਦੇ ਪੁਰਾਤਨ ਅਤੇ ਨਵੇਂ ਸਵਿੰਧਾਨ ਅਤੇ ਢਾਂਚੇ ਦਾ ਅਧਿਐਨ ਕੀਤਾ ਗਿਆ । ਜਿੱਥੇ ਪੁਰਾਤਨ ਸਵਿੰਧਾਨ ਵੀ ਕੋਈ ਬਹੁਤ ਵਧੀਆ ਤਰੀਕੇ ਨਾਲ ਨਹੀਂ ਲਿਖਿਆ ਗਿਆ ਅਤੇ ਮਾਤਰ 12 ਵਰਕਿਆਂ ਵਿੱਚ ਨਿਬੱੜ ਜਾਂਦਾ ਹੈ । ਇਹ ਇਕ ਕਾਨੂੰਨੀ ਦਸਤਾਵੇਜ਼ ਹੋਣ ਦੇ ਬਾਵਜੂਦ ਬਹੁਤ ਸਾਰੇ ਵਰਤੇ ਗਏ ਤਕਨੀਕੀ ਸ਼ਬਦਾਂ ਦੀ ਵਿਆਖਿਆ ਨਹੀਂ ਕਰਦਾ । ਫੇਰ ਵੀ ਇਸ ਪੁਰਾਤਨ ਸਵਿੰਧਾਨ ਰਾਹੀ ਪ੍ਧਾਨ ਤੋਂ ਕਿਤੇ ਜ਼ਿਆਦਾ ਅਧਿਕਾਰ ਕਾਰਜਕਾਰਨੀ ਜਾਂ Executive ਨੂੰ ਦਿੱਤੇ ਗਏ ਹਨ । ਦਲ ਦੀ ਲਗਾਮ ਬਹੁਤਾਤ ਕਰਕੇ ਇਸਦੇ ਨੁਮਾਇੰਦਿਆਂ ਦੇ ਹੱਥ ਵਿੱਚ ਰਹਿੰਦੀ ਹੈ । ਪਰ ਸੋ੍ਮਣੀ ਅਕਾਲੀ ਦਲ ਦੇ ਨਵੇਂ ਅਤੇ ਮੌਜੂਦਾ ਸਵਿੰਧਾਨ ਵਿੱਚ ਤਾਂ ਸਾਰੇ ਅਧਿਕਾਰ ਹੀ ਪ੍ਰਧਾਨ ਕੋਲ ਹਨ ।
ਦਲ ਦਾ ਢਾਂਚਾ ਵੀ ਇਸ ਤਰਾਂ ਤਿਆਰ ਕੀਤਾ ਗਿਆ ਹੈ ਕਿ ਕਾਰਜਕਾਰਨੀ ਦਾ 2/3 ਹਿੱਸਾ ਵੀ ਪ੍ਧਾਨ ਵਲੋਂ ਹੀ ਮਨੋਨੀਤ ਹੁੰਦਾ ਹੈ । ਇਸ ਲਈ ਪਾਰਟੀ ਨੁਮਾਇੰਦਿਆਂ ਦੇ ਕੋਈ ਅਧਿਕਾਰ ਬਾਕੀ ਨਹੀਂ ਰਹਿ ਜਾਂਦੇ । ਮੁੱਕਦੀ ਗੱਲ ਮੌਜੂਦਾ ਪਾਰਟੀ ਸਵਿੰਧਾਨ ਪੰਥਕ ਸਿਆਸਤ ਦਾ ਕੁੱਝ ਨਹੀਂ ਸਵਾਰ ਸਕਦੇ ।
  ਪੰਥ ਨੂੰ ਇਕ ਐਸੇ ਸਿਆਸੀ ਢਾਂਚੇ ਅਤੇ ਸਵਿੰਧਾਨ ਦੀ ਲੋੜ ਹੈ ਜੋ ਖਾਲਸੇ ਦੀਆਂ ਰਵਾਇਤਾਂ ਨੂੰ ਉਜਾਗਰ ਕਰਦਾ ਹੋਵੇ । ਜੋ ਦਲ ਦੇ ਸਾਰੇ ਅਧਿਕਾਰ ਕੁੱੱਝ ਹੱਥਾਂ ਵਿੱਚ ਸਮੇਟਣ ਦੀ ਬਜਾਏ ਉਸਨੂੰ ਪਿੰਡ, ਜ਼ਿਲਾ ਅਤੇ ਸੂਬਾ ਪੱਧਰ ਤੇ ਵੰਡਦਾ ਹੋਵੇ । ਇਕ ਐਸਾ ਢਾਂਚਾ ਜਿਸਨੂੰ ਪੰਥ ਦੋਖੀ ਤਾਕਤਾਂ ਵਲੋਂ ਕਾਬੂ ਕਰਨਾ ਸੌਖਾ ਨਾ ਹੋਵੇ ।
ਇਸ ਸਾਰੇ ਲਈ ਅਸੀਂ ਕੈਨੇਡਾ ਦੀਆਂ ਵੱਖ ਵੱਖ ਪਾਰਟੀਆਂ ਦੇ ਸਵਿੰਧਾਨਾਂ ਨੂੰ ਤਕਰੀਬਨ ਆਦਰਸ਼ ਨਮੂਨੇ ਵਾਂਗ ਵੇਖਦੇ ਹਾਂ ਕਿਉਂਕਿ ਕੈਨੇਡਾ ਦੀ ਆਗੂ ਚੁਣਨ ਦੀ ਪ੍ਰਕਿਰਿਆ ਸੰਸਾਰ ਪੱਧਰ ਤੇ ਸਭ ਤੋਂ ਵੱਧ ਯੋਗ ਨੁਮਾਇੰਦਿਆਂ ਨੂੰ ਉਭਾਰਨ ਵਿੱਚ ਸਮਰੱਥ ਸਾਬਿਤ ਹੋਈ ਹੈ ।
  ਸਾਡੇ ਇਸ ਅਭਿਆਸ ਨੂੰ ਅਗਲੇ ਪੜਾਅ ਤੇ ਲੈ ਕੇ ਜਾਣ ਵਾਸਤੇ ਸਾਨੂੰ ਵਕੀਲਾਂ ਦੀ ਇਕ ਟੀਮ ਦੀ ਲੋੜ ਹੈ, ਜੋ ਕੇਵਲ ਇਸ ਕਾਰਜ ਉੱਪਰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਕੰਮ ਕਰਨ ਅਤੇ ਪੰਥ ਦੇ ਵੇਹੜੇ ਇਕ ਦਸਤਾਵੇਜ਼ ਰੱਖਣ ਜੋ ਆਉਣ ਵਾਲੀ ਪੰਥਕ ਰਾਜਨੀਤੀ ਦਾ ਰਾਹ ਪੱਧਰਾ ਕਰੇ ।
  ਇਕ ਐਸਾ ਦਸਤਾਵੇਜ਼ ਜਿਸਨੂੰ ਸਿੱਖ ਸਮਾਜ ਦੀਆਂ ਵੱਖੋ-ਵੱਖ ਮੋਹਤਬਰ ਸੰਸਥਾਵਾਂ ਲੋੜੀਂਦੀਆਂ ਤਰਮੀਮਾਂ ਕਰਕੇ ਪੂਰਨ ਸਹਿਮਤੀ ਨਾਲ ਪਰਵਾਨ ਕਰਨ ।

A Project for Constitution Building: Appeal for Support


Please take a moment to read through this short introduction to a project which addresses the vital need for a political entity with Sikh and Punjab interests at its core. We believe that this project would appeal to those who are concerned about the undesirable state of affairs in Punjab.

Any political party depends on its constitution for popularity and success. The constitution holds the key values and beliefs that the members of the party intend to defend and relate them to the grass-root issues faced by the constituents.

In the first phase of this project, various intellects were consulted. After many discussions for months, it is concluded that the Sikh politics has been confined to a small number of individuals and families. The root cause for the present unhealthy state of the Sikh politics could be found in the undemocratic constitutional structure and the party constitution giving individuals unwarranted open control of the decision-making powers.

During the intellect consultations, multiple constitutions were studied and explored including the constitutions of Punjab and Canadian political parties. During the study of the original constitution belonging to Shiromani Akali Dal, it is found that the constitution is vague, and the majority power is given to the executive. Within the newly modified Akali Dal constitution it seems the majority power is with the party President. The power is centralized and is not distributed with the party lines and the members. The constitution which does not empower the people cannot bring positive change for the people of Punjab.

It is a moment in history where we need to review, modify, and adopt political entities that address the present grass-root issues affecting the Sikhs in Punjab. We require a political entity that concentrates on Sikh values and brings attention to the Sikh way of politics. There is a space to be filled with a political entity endorsing the distribution of power to the people and not to one individual or executive. The head of the entity requires to be a facilitator and not the final sole decision-maker.

The second, and the present, phase of this project consists of a dedicated team of lawyers who will develop and present such a constitution that can be used as a template to run a political party with the Sikh way of politics. The final documents will be then presented to the leading Sikh organizations, discussed, and will seek approval.No comments:

Post a Comment