Sunday, February 27, 2011

'84 ਦੀ ਸਿੱਖ ਨਸਲਕੁਸ਼ੀ ਬਾਰੇ ਹੋਣ ਲੱਗੇ ਅਹਿਮ ਖੁਲਾਸ

'84 ਦਿਲੀ ਦੰਗਿਆਂ ਬਾਰੇ ਕਈ ਅਹਿਮ ਖੁਲਾਸੇ ਹੁਣ ਖੁੱਲੇ ਆਮ ਹੋ ਰਹੇ ਹਨ, ਕਤਲੇਆਮ ਕਰਨ ਲਈ ਯੋਜਨਾਂ ਬਨਾਉਣ ਵਾਲੀ ਮੀਟਿੰਗ ਵਿਚ ਹਾਜਰ ਕੁਝ ਕਾਂਗਰਸੀ ਆਗੂਆਂ ਦੇ ਜ਼ਮੀਰ ਹੁਣ ਉਨਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਜਿਸ ਕਰਕੇ ਉਹ ਆਪਣੇ ਆਪ ਹੀ ਖੁਲਾਸੇ ਕਰਨ ਲੱਗੇ ਹਨ, ਇਸੇ ਤਹਿਤ ਜੋ ਸਿਖਸ ਫਾਰ ਜਸਟਿਸ ਨੂੰ ਇੱਕ ਹਲਫ਼ੀਆ ਬਿਆਨ ਮਿਲਿਆ ਹੈ ਉਹ ਕਈ ਪਰਦੇਫਾਸ ਕਰਨ ਵਾਲੇ ਕਾਨੂੰਨੀ ਦਸਤਾਵੇਜ ਹੈ, ਸਹੁੰ ਖਾ ਕੇ ਇਹ ਬਿਆਨ ਦੇਣ ਵਾਲਾ ਕਾਂਗਰਸ ਦਾ ਇੱਕ ਆਗੂ ਹੈ, ਜੋ 31 ਅਕਤੂਬਰ 1984 ਨੂੰ ਅਕਬਰ ਰੋਡ ਦਿੱਲੀ ਵਿਖੇ ਕਾਂਗਰਸ ਦੇ ਉਸ ਨਾਪਾਕ ਇਰਾਦੇ ਵਾਲੀ ਮੀਟਿੰਗ ਵਿਚ ਸ਼ਾਮਿਲ ਹੋਇਆ ਸੀ ਜਿਸ ਵਿਚ ਕਾਂਗਰਸੀ ਆਗੂਆਂ ਨੇ ਸਿੱਖਾਂ ਨੂੰ ਸਮੁੱਚੇ ਭਾਰਤ ਵਿਚ ਮਾਰ ਮੁਕਾਉਣ ਦੀ ਸਾਜਿਸ਼ ਰਚੀ ਸੀ ਖਾਲਸਾ ਨਿਊਜ ਵੈਬਸਾਇਟ ਤੇ ਪਏ ਅਲਫੀਆ ਬਿਆਨ ਤੇ ਇਸ ਖਬਰ ਨੇ ਇਕ ਵਾਰੀ ਫੇਰ ਕਾਂਗਰਸ ਨੂੰ 84 ਦੇ ਦੰਗਿਆਂ ਦੇ ਮਾਮਲੇ ਵਿਚ ਕਟਹਿਰੇ ਵਿਚ ਖੜਾ ਕੀਤਾ ਹੈ ਬੇਸਕ ਇਨਾਂ ਦੋ ਅਲਫੀਆ ਬਿਆਨਾਂ ਵਿਚਲੇ ਨਾਂ ਮਧਮ ਕੀਤੇ ਹੋਏ ਹਨ ਪਰ ਜੋ ਇਨਾਂ ਹਲਫੀਆ ਬਿਆਨਾਂ ਤੇ ਇਬਾਰਤ ਲਿਖੀ ਹੈ ਉਹ ਕੁਝ ਇਸ ਤਰਾਂ ਹੈ 'ਮੈਂ ਕਾਲਜ ਦਿਨਾਂ ਤੋਂ ਹੀ ਕਾਂਗਰਸ (ਆਈ) ਪਾਰਟੀ ਨਾਲ ਜੁੜਿਆ ਹੋਇਆ ਸੀ 1974 ਵਿਚ ਮੇਰੀ ਪਾਰਟੀ ਦੀ ਮਦਦ ਨਾਲ ਮੈਂ ਕਾਲਜ ਦੀ ਵਿਦਿਆਰਥੀ ਜਥੇਬੰਦੀ ਦੀ ਪ੍ਰਧਾਨਗੀ ਦੀ ਚੋਣ ਲੜੀ ਸੀ ਤੇ ਇਸ ਬਾਅਦ ਮੈਂ ਪਾਰਟੀ ਦੀਆਂ ਰੈਲੀਆਂ ਵਿਚ ਲਗਾਤਾਰ ਸ਼ਾਮਿਲ ਹੋਇਆ ਕਰਦਾ ਸੀ 31 ਅਕਤੂਬਰ 1984 ਨੂੰ ਸ੍ਰੀਮਤੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਕਾਂਗਰਸ (ਆਈ) ਦੇ ਆਗੂਆਂ ਨੇ 24 ਅਕਬਰ ਰੋਡ ਨਵੀਂ ਦਿੱਲੀ ਸਥਿਤ ਮੁੱਖ ਦਫਤਰ ਵਿਚ ਇੱਕ ਮੀਟਿੰਗ ਬੁਲਾਈ ਮੈਂ ਵੀ ਉਸ ਮੀਟਿੰਗ ਵਿਚ ਗਿਆ ਜਿਸ ਵਿਚ ਜਗਦੀਸ਼ ਟਾਈਟਲਰ, ਸੱਜਨ ਕੁਮਾਰ, ਲਲਿਤ ਮਾਕਨ, ਐਚ ਕੇ ਐਲ ਭਗਤ ਤੇ ਅਜਿਹੇ ਹੋਰ ਸਾਰੇ ਆਗੂ ਸ਼ਾਮਿਲ ਸਨ ਇਨ੍ਹਾਂ ਆਗੂਆਂ ਨੇ ਇਕ ਸਹਿਮਤੀ ਬਣਾਈ ਤੇ ਮੀਟਿੰਗ ਵਿਚ ਸ਼ਾਮਿਲ ਸਾਰੇ ਆਗੂਆਂ ਲਈ ਐਲਾਨ ਜਾਰੀ ਕੀਤਾ ਕਿ ਅਸੀਂ ਸ੍ਰੀਮਤੀ ਇੰਦਰਾ ਗਾਂਧੀ ਦੀ ਮੌਤ ਦਾ ਬਦਲਾ ਲਵਾਂਗੇ ਉਨ੍ਹਾਂ ਨੇ ਮੈਂਬਰਾਂ ਨੂੰ ਭੜਕਾਇਆ ਕਿ ਸਿੱਖਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਹੈ ਤੇ ਸਾਨੂੰ ਵੀ ਸਾਰੇ ਸਿੱਖਾਂ ਨੂੰ ਮਾਰ ਮੁਕਾਉਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਘਰ ਤੇ ਜਾਇਦਾਦਾਂ ਨੂੰ ਸਾੜ ਦਿੱਤਾ ਜਾਣਾ ਚਾਹੀਦਾ ਹੈ ਉਹ ਸਿੱਖਾਂ ਖਿਲਾਫ ਸਾਜਿਸ਼ ਰਚ ਰਹੇ ਸੀ ਜਿਸ ਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਿਆ' ਆਦਿ ਹੋਰ ਵੀ ਕਾਫੀ ਕੁਝ ਲਿਖਿਆ ਹੈ
ਇਸੇ ਤਰਾਂ ਸਿਖਸ ਫਾਰ ਜਸਟਿਸ ਨੂੰ ਇਕ ਹੋਰ ਗਵਾਹ ਤੋਂ ਹਲਫੀਆ ਬਿਆਨ ਪ੍ਰਾਪਤ ਹੋਇਆ ਹੈ ਜਿਸ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਹਰਿਆਣਾ ਦੀ ਪੁਲਿਸ ਨੇ ਨਵੰਬਰ 1984 ਵਿਚ ਸਿੱਖਾਂ ਦਾ ਕਤਲ ਕੀਤਾ ਤੇ ਸਿਖਾਂ 'ਤੇ ਹੋਏ ਹਮਲਿਆਂ ਵਿਚ ਸ਼ਮੂਲੀਅਤ ਕੀਤੀ ਗਵਾਹ ਦਾ ਹਲਫੀਆ ਬਿਆਨ ਕਹਿੰਦਾ ਹੈ ਕਿ 2 ਨਵੰਬਰ 1984 ਨੂੰ ਇਕ ਵਾਰ ਫੇਰ ਸਵੇਰੇ 11 ਵਜੇ ਇੱਕ ਰੇਲ ਗੱਡੀ ਆਈ ਤੇ ਸਾਡੀ ਕਾਲੋਨੀ ਦੇ ਨਾਲ ਲਗਦੀ ਪਟੜੀ 'ਤੇ ਖਲੋ ਗਈ ਜਿਸ ਵਿਚੋਂ ਵੱਡੀ ਗਿਣਤੀ ਵਿਚ ਲੋਕ ਉੱਤਰੇ ਇਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਸੀ ਤੇ ਇਹ ਸਾਰੇ ਲਾਠੀਆਂ ਤੇ ਲੋਹੇ ਦੀਆਂ ਰਾਡਾਂ ਨਾਲ ਲੈਸ ਸਨ ਇਨ੍ਹਾਂ ਨੇ ਤੁਰੰਤ ਵੱਖ ਵੱਖ ਗਰੁੱਪ ਬਣਾਏ ਤੇ ਸਿੱਖਾਂ ਤੇ ਉਨ੍ਹਾਂ ਦੀ ਸੰਪਤੀ ਨੂੰ ਸਾੜਣਾ ਲੁੱਟਣਾ ਸ਼ੁਰੂ ਕਰ ਦਿੱਤਾ ਇਸ ਭੀੜ ਦੇ ਇੱਕ ਵਿਆਕਤੀ ਨੂੰ ਮੈਂ ਅਤੇ ਕੁਝ ਹੋਰ ਸਿੱਖਾਂ ਨੇ ਕਾਬੂ ਕਰ ਲਿਆ ਫੜੇ ਜਾਣ ਤੋਂ ਬਾਅਦ ਉਸ ਕੋਲੋਂ ਹਰਿਆਣਾ ਪੁਲਿਸ ਦਾ ਇੱਕ ਪਛਾਣ ਪੱਤਰ ਮਿਲਿਆ ਜਿਸ ਤੋਂ ਇਹ ਸਪਸ਼ਟ ਸਾਬਿਤ ਹੁੰਦਾ ਸੀ ਕਿ ਉਕਤ ਭੀੜ ਵਿਚ ਹਰਿਆਣਾ ਦੇ ਕਰਨਾਲ ਨੇੜਲੇ ਮਧੂਬਨ ਪੁਲਿਸ ਸਿਖਲਾਈ ਸੈਂਟਰ ਦੇ ਮੈਂਬਰ ਸ਼ਾਮਿਲ ਸੀ ਤੇ ਇਨਾਂ ਨੂੰ ਤਬਾਹੀ, ਗੜਬੜੀ ਫੈਲਾਉਣ ਲਈ ਦਿੱਲੀ ਭੇਜਿਆ ਸੀ'
ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਅਕਬਰ ਰੋਡ ਵਿਖੇ 31 ਅਕਤੂਬਰ 1984 ਨੂੰ ਕਾਂਗਰਸ ਦੀ ਨਾਪਾਕ ਇਰਾਦਿਆਂ ਵਾਲੀ ਮੀਟਿੰਗ ਵਿਚ ਸ਼ਾਮਿਲ ਹੋਣ ਵਾਲੇ ਗਵਾਹ ਵੱਲੋਂ ਦਿੱਤਾ ਗਿਆ ਇਹ ਬਿਆਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਇਸ ਗੱਲ ਦਾ ਸਪਸ਼ਟ ਤੇ ਸਿੱਧਾ ਸਬੂਤ ਹੈ ਕਿ ਨਵੰਬਰ 1984 ਵਿਚ ਸਿੱਖਾਂ ਦੀ ਨਸਲਕੁਸ਼ੀ, ਹਮਲਿਆਂ ਦੀ ਸਾਜਿਸ਼ ਕਾਂਗਰਸ ਤੇ ਇਸਦੇ ਆਗੂਆਂ ਨੇ ਰਚੀ ਸੀ ਤੇ ਵੱਧ ਤੋਂ ਵੱਧ ਸਿੱਖਾਂ ਨੂੰ ਮਾਰਨ ਦਾ ਟੀਚਾ ਹਾਸਿਲ ਕਰਨ ਲਈ ਪਾਰਟੀ ਨੇ ਕਾਂਗਰਸੀ ਵਰਕਰਾਂ, ਪੁਲਿਸ, ਪ੍ਰਸ਼ਾਸਨਿਕ ਅਧਿਕਾਰੀ ਤੇ ਹੋਰ ਹਰ ਸੰਭਵ ਸਾਧਨ ਨੂੰ ਵਰਤਿਆ ਸੀ ਅਟਾਰਨੀ ਪੰਨੂੰ ਨੇ ਕਿਹਾ ਕਿ ਨਵੰਬਰ 1984 ਵਿਚ ਸਿੱਖਾਂ 'ਤੇ ਹਮਲੇ ਦੰਗੇ ਨਹੀਂ ਸੀ ਸਗੋਂ ਉਸ ਵੇਲੇ ਸੱਤਾ 'ਤੇ ਕਾਬਜ ਰਹੀ ਕਾਂਗਰਸ (ਆਈ) ਵਲੋਂ ਸੋਚੀ ਸਮਝੀ ਸਾਜਿਸ਼ ਤਹਿਤ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਸੀ ਮਿਲਣ ਵਾਲੇ ਹਲਫੀਆ ਬਿਆਨਾਂ ਬਾਰੇ ਹੋਰ ਵੀ ਗਹਿਰ ਗੰਭੀਰ ਜਾਣਕਾਰੀ ਮਿਲੀ ਹੈ ਜਿਸ ਵਿਚ ਕਿ ਕਈ ਕਾਂਗਰਸੀ ਹੀ ਨਹੀਂ ਸਗੋਂ ਹੋਰ ਕੀ ਕਹੀ ਚੇਹਰੇ ਨੰਗੇ ਹੁੰਦੇ ਹਨ

No comments:

Post a Comment